CENTRE NEWS EXPRESS (26 JANUARY) DESRAJ
76ਵੇਂ ਗਣਤੰਤਰ ਦਿਵਸ ‘ਤੇ ਦੁਨੀਆ ਭਰ ਚ’ ਵਸਦੇ ਭਾਰਤੀਆਂ ਨੂੰ ਸ਼ੁਭਕਾਮਨਾਵਾਂ। ਭਾਰਤ ਵਿੱਚ ਬਹੁਤ ਸਾਰੇ ਵੱਖ-ਵੱਖ ਸੱਭਿਆਚਾਰ ਇਕੱਠੇ ਰਹਿੰਦੇ ਹਨ ਅਤੇ ਇਹ ਵਿਭਿੰਨਤਾ ਹੀ ਸਾਨੂੰ ਇੱਕ ਦੇਸ਼ ਵੱਜੋਂ ਮਜ਼ਬੂਤ ਕਰਦੀ ਹੈ। ਮਨ ਵਿੱਚ ਸ਼ਾਂਤੀ, ਆਤਮਾ ਵਿੱਚ ਆਜ਼ਾਦੀ, ਅਤੇ ਦਿਲ ਵਿੱਚ ਮਾਣ ਦੇ ਨਾਲ, ਮੈਂ ਤੁਹਾਨੂੰ ਸਾਰਿਆਂ ਨੂੰ ਗਣਤੰਤਰ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ।
ਸੀਨੀਅਰ ਕਾਂਗਰਸ ਲੀਡਰ ਜਸਵਿੰਦਰ ਸਿੰਘ ਨੇ ਕਿਹਾ ਪੂਰਾ ਦੇਸ਼ ਆਪਣਾ 76ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਭਾਰਤ ਇੱਕ ਸੰਵਿਧਾਨਕ ਅਤੇ ਲੋਕਤੰਤਰੀ ਰਾਸ਼ਟਰ ਬਣਨ ਦੇ ਰਾਹ ‘ਤੇ ਤੁਰਿਆ ਸੀ। ਸਾਡੇ ਦੇਸ਼ ਦੇ ਮਹਾਨ ਨੇਤਾਵਾਂ ਤੇ ਬੁੱਧੀਜੀਵੀਆਂ ਨੇ ਮਿਲ ਕੇ ਸੰਵਿਧਾਨ ਤਿਆਰ ਕੀਤਾ, ਜੋ 26 ਜਨਵਰੀ 1950 ਨੂੰ ਲਾਗੂ ਹੋਇਆ। ਭਾਰਤ ਦੇ ਸੰਵਿਧਾਨ ਦੇ ਲਾਗੂ ਹੋਣ ਤੋਂ ਬਾਅਦ ਇਸ ਦਿਨ ਨੂੰ ਗਣਤੰਤਰ ਦਿਵਸ ਵਜੋਂ ਮਨਾਇਆ ਗਿਆ। ਭਾਰਤ ਦਾ ਸੰਵਿਧਾਨ ਦੁਨੀਆ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਪੁਰਾਣੇ ਲੋਕਤੰਤਰ ਦਾ ਸੰਵਿਧਾਨ ਹੈ। ਦੁਨੀਆ ਦੇ ਕਿਸੇ ਹੋਰ ਸੰਵਿਧਾਨ ਵਿੱਚ ਸਾਡੇ ਸੰਵਿਧਾਨ ਜਿੰਨੀ ਵਿਭਿੰਨਤਾ ਨਹੀਂ ਹੈ।
ਭਾਰਤੀ ਸੰਵਿਧਾਨ ਨੂੰ ਸਭ ਤੋਂ ਵੱਡਾ ਲਿਖਤੀ ਸੰਵਿਧਾਨ ਹੋਣ ਦਾ ਮਾਣ ਵੀ ਹਾਸਲ ਹੈ। ਭਾਰਤੀ ਸੰਵਿਧਾਨ ਦੇ ਇਸ ਮਾਣ ਨੂੰ ਕਾਇਮ ਰੱਖਣ ਲਈ, ਦੇਸ਼ ਦੇ ਲੋਕਤੰਤਰੀ ਰਾਸ਼ਟਰ ਬਣਨ ਦੀਆਂ ਖੁਸ਼ੀਆਂ ਮਨਾਉਣ ਅਤੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਇਨਕਲਾਬੀਆਂ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਅਸੀਂ ਗਣਤੰਤਰ ਦਿਵਸ ਮਨਾਉਂਦੇ ਹਾਂ। ਇਸ ਲਈ ਅਸੀਂ ਤੁਹਾਡੇ ਨਾਲ ਗਣਤੰਤਰ ਦਿਵਸ ਦੇ ਵਧਾਈ ਸੰਦੇਸ਼ ਸਾਂਝੇ ਕਰਨ ਜਾ ਰਹੇ ਹਾਂ ਜੋ ਤੁਸੀਂ ਆਪਣੇ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਨੂੰ ਭੇਜ ਸਕਦੇ ਹੋ…



